ਐਲਬਰਟਾ ਦੀਆਂ ਪਾਰਕਾਂ ਲੋਕਾਂ ਨੂੰ ਪ੍ਰਾਕਿਰਤਕ ਦੁਨੀਆਂ ਨੂੰ ਮਾਣਨ ਅਤੇ ਮੌਜ਼ੂਦਾ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਜੋ ਫਾਇਦੇ ਇਹ ਪ੍ਰਦਾਨ ਕਰਦੀਆਂ ਹਨ ਉਨ੍ਹਾਂ ਨੂੰ ਖੋਜਣ, ਉਨ੍ਹਾਂ ਦਾ ਮੁੱਲ ਪਾਉਣ, ਤੇ ਰੱਖਿਆ ਕਰਨ ਲਈ ਉਤਸ਼ਾਹਤ ਕਰਦੀਆਂ ਹਨ।
1930 ਤੋਂ ਲੈ ਕੇ ਆਉਣ ਵਾਲੇ ਸੈਲਾਨੀਆਂ ਨੇ ਐਲਬਰਟਾ ਦੀਆਂ ਪਾਰਕਾਂ ਅਤੇ ਸੁਰੱਖਿਅਤ ਕੀਤੇ ਏਰੀਆਂ ਨੂੰ ਕੈਂਪਿੰਗ, ਪਿਕਨਿਕ ਕਰਨ, ਬੀਚ ਅਤੇ ਪਾਣੀ ਨਾਲ ਮੌਜ਼ ਕਰਨ, ਹਾਈਕਿੰਗ, ਸਕੀਇੰਗ ਅਤੇ ਕਈ ਹੋਰ ਆਊਟਡੋਰ ਐਕਟਿਵਿਟੀਆਂ ਵਾਸਤੇ ਮਾਣਿਆਂ ਹੈ। ਸੂਬੇ ਭਰ 'ਚ ਲੁਕੇਸ਼ਨਾਂ ਸਹਿਤ, ਐਲਬਰਟਾ ਪਾਰਕਸ ਸੈਲਾਨੀਆਂ ਨੂੰ ਪ੍ਰਾਕਿਰਤੀ ਨੂੰ ਮਾਣਨ ਜਾਂ ਐਡਵੈਂਚਰ ਕਰਨ ਲਈ ਜਗਾਹ ਪ੍ਰਦਾਨ ਕਰਨ ਦੁਆਰਾ ਸੰਰੱਖਿਅਣ/ਸੰਭਾਲ ਅਤੇ ਮਨੋਰੰਜਕ ਲੋੜਾਂ ਦਰਮਿਆਨ ਇਕ ਸੰਤੁਲਨ ਬਣਾਈ ਰੱਖਣ ਲਈ ਸਿਰਤੋੜ ਯਤਨ ਕਰਦਾ ਹੈ।
ਕੁਝ ਲਿਂਕ ਸਿਰਫ ਅੰਗਰੇਜ਼ੀ ਵਿਚ ਪੇਸ਼ ਕੀਤੇ ਜਾਂਦੇ ਸਫਿਆਂ ਤੱਕ ਲਿਜਾ ਸਕਦੇ ਹਨ।

Shop.AlbertaParks.ca 'ਤੇ ਆਨਲਾਈਨ ਬੁੱਕ ਕਰੋ ਜਾਂ ਕਾਲ ਸੈਂਟਰ ਨੂੰ 1-877-537-2757 'ਤੇ ਫੋਨ ਕਰੋ।
ਵਿਅਕਤੀਗਤ ਅਤੇ ਬੈਕਕੰਟਰੀ ਕੈਂਪਸਾਈਟਾਂ ਲਈ ਆਨਲਾਈਨ ਬੁੱਕਿੰਗ ਤੁਹਾਡੀ ਪਹੁੰਚਣ ਦੀ ਤਰੀਕ ਤੋਂ 90 ਦਿਨ ਪਹਿਲਾਂ ਤੱਕ ਜਾ ਸਕਦੀ ਹੈ। ਗਰੁੱਪ ਕੈਂਪਿੰਗ ਏਰੀਏ ਅਤੇ ਕੰਮਫਰਟ ਕੈਂਪਿੰਗ ਲਈ ਰਿਜ਼ਰਵੇਸ਼ਨ ਤੁਹਾਡੀ ਪਹੁੰਚਣ ਦੀ ਤਰੀਕ ਤੋਂ 180 ਦਿਨ ਪਹਿਲਾਂ ਤੱਕ ਕੀਤੀ ਜਾ ਸਕਦੀ ਹੈ। ਆਨਲਾਈਨ ਰਿਜ਼ਰਵੇਸ਼ਨ ਲਈ ਵਧੇਰੇ ਜਾਣੋ।

ਫਰੰਟ ਕੰਟਰੀ ਕੈਂਪਿੰਗ
ਬੇਸਿਕ ਇੰਡਿਵਿਯੂਅਲ ਕੈਂਪਸਾਈਟਾਂ ਤੋਂ ਲੈ ਕੇ ਫੁੱਲ ਹੁੱਕਅੱਪ, ਵਾਕ-ਇੰਨ ਟੈਂਟਿੰਗ ਤੱਕ ਵੱਡੀ ਗਿਣਤੀ 'ਚ ਕੈਂਪਸਾਈਟਾਂ ਸਹਿਤ 250 ਤੋਂ ਵੱਧ ਫਰੰਟ ਕੰਟਰੀ ਕੈਂਪਗਰਾਊਂਡ ਮੌਜ਼ੂਦ ਹਨ।
ਬੈਕਕੰਟਰੀ ਕੈਂਪਿੰਗ
ਬੈਕਕੰਟਰੀ ਕੈਂਪਿੰਗ 'ਚ ਮੋਟਰ ਗੱਡੀਆਂ ਤੋਂ ਅ-ਪਹੁੰਚ ਕੈਂਪਗਰਾਊਂਡ ਤੱਕ ਘੱਟੋ ਘੱਟ 1 ਕਿਲੋਮੀਟਰ ਪੈਦਲ ਤੁਰਨਾਂ, ਬਾਈਕ, ਜਾਂ ਘੋੜੇ ਜਾਂ ਕਿਸ਼ਤੀ ਰਾਹੀਂ ਸਫਰ ਕਰਨਾਂ ਸ਼ਾਮਲ ਹੁੰਦਾ ਹੈ। ਕੈਨਾਨਾਸਕਿਸ ਬੈਕਕੰਟਰੀ ਕੈਂਪਗਰਾਊਂਡ Shop.Albertaparks.ca 'ਤੇ ਬੁੱਕ ਕੀਤੀਆਂ ਜਾ ਸਕਦੀਆਂ ਹਨ। ਐਲਬਰਟਾ ਵਿਚਲੀਆਂ ਹੋਰ ਫਸਟ-ਕਮ, ਫਸਟ-ਸਰਵਡ ਅਤੇ ਫੁਟਕਲ ਬੈਕਕੰਟਰੀ ਕੈਂਪਗਰਾਊਂਡ ਬਾਰੇ ਹੋਰ ਵਧੇਰੇ ਜਾਣੋ।
ਕੰਮਫਰਟ ਕੈਂਪਿੰਗ
ਕੰਮਫਰਟ ਕੈਂਪਿੰਗ ਰਵਾਇਤੀ ਕੈਂਪਿੰਗ ਦਾ ਇਕ ਸੁਖਾਲਾ ਬਦਲ ਹੈ, ਜਿੱਥੇ ਰਿਹਾਇਸ਼ ਮੁਹੱਈਆ ਕੀਤੀ ਜਾਂਦੀ ਹੈ। ਸਾਡੇ ਪਾਸ ਸੂਬੇ ਭਰ 'ਚ ਪਾਰਕਾਂ 'ਚ ਕੈਬਿਨਾਂ ਤੋਂ ਲੈ ਕੇ ਕੋਨ-ਸ਼ਕਲੀ ਟੈਂਟਾਂ ਤੱਕ ਕਈ ਪ੍ਰਕਾਰ ਦੀ ਕੰਮਫਰਟ ਕੈਂਪਿੰਗ ਮੌਜ਼ੂਦ ਹੈ।
ਫਸਟ-ਕਮ, ਫਸਟ-ਸਰਵਡ ਕੈਂਪਿੰਗ
ਐਲਬਰਟਾ ਪਾਰਕਸ ਕੋਲ ਕਈ ਸਾਰੀਆਂ ਫਸਟ-ਕਮ, ਫਸਟ-ਸਰਵਡ ਕੈਂਪਗਰਾਊਂਡਾਂ ਹਨ ਜਿਹੜੀਆਂ ਆਮ ਤੌਰ 'ਤੇ ਸਵੈ- ਰਜਿਸਟਰੇਸ਼ਨ ਵਾਲੀਆਂ ਹਨ। ਪਹੁੰਚਣ ਉਪਰੰਤ ਕੋਈ ਵਿਹਲੀ ਕੈਂਪਸਾਈਟ ਲੱਭ ਲਉ ਅਤੇ 30 ਮਿੰਟਾਂ ਦੇ ਅੰਦਰ ਅੰਦਰ ਸਵੈ-ਰਸਿਟਰੇਸ਼ਨ ਵਾਲੇ ਖੋਖੇ 'ਚ ਰਜਿਸਟਰ ਕਰ ਲਵੋ।
ਗਰੁੱਪ ਕੈਂਪਿੰਗ ਏਰੀਏ
ਗਰੁੱਪ ਕੈਂਪਿੰਗ ਏਰੀਏ ਕਈ ਕੈਂਪਿੰਗ ਯੂਨਿਟਾਂ ਲਈ ਇਕ ਸਾਂਝੀ ਜਗਾਹ ਪ੍ਰਦਾਨ ਕਰਦੇ ਹਨ, ਜੋ ਉਨ੍ਹਾਂ ਨੂੰ ਵੀਕਐਂਡ ਪਰਿਵਾਰਕ ਪੁਨਰ-ਮਿਲਨੀ, ਕੋਈ ਕੰਪਨੀ ਗੈੱਟਅਵੇਅ ਜਾਂ ਆਪਣੀ ਕਲੱਬ ਨਾਲ ਕੈਂਪਿੰਗ ਐਡਵੈਂਚਰ ਕਰਨ ਲਈ ਵਧੀਆ ਬਣਾ ਦਿੰਦੇ ਹਨ।

ਐਲਬਰਟਾ ਦੀਆਂ ਬਹੁਤੀਆਂ ਪਾਰਕਾਂ ਅਤੇ ਸੁਰੱਖਿਅਤ ਕੀਤੇ ਏਰੀਏ ਦਿਨ ਵੇਲੇ ਦੀ ਵਰਤੋਂ ਦੀ ਇਜਾਜ਼ਤ ਦਿੰਦੇ ਹਨ। ਮੁਹੱਈਆ ਕੀਤੀਆਂ ਜਾਂਦੀਆਂ ਸਹੂਲਤਾਂ ਅਤੇ ਸੇਵਾਵਾਂ, ਜੋ ਦਿਨ ਵੇਲੇ ਦੀ ਵਰਤੋਂ 'ਚ ਸਹਿਯੋਗੀ ਹੋਣ, ਵੱਡੀ ਪੱਧਰ 'ਤੇ ਲੁਕੇਸ਼ਨ 'ਤੇ ਨਿਰਭਰ ਕਰਦੀਆਂ ਹਨ।
ਭਾਵੇਂ ਤੁਸੀਂ ਬਾਈਕ ਚਲਾਉਣਾ, ਪੰਛੀ ਵੇਖਣਾ, ਸਮੁੰਦਰੀ ਸਫਰ ਕਰਨਾ, ਬੀਚ 'ਤੇ ਆਰਾਮ ਕਰਨਾਂ ਜਾਂ ਕੈਂਪਫਾਇਰ ਦੁਆਲੇ ਅੱਗ ਸੇਕਣਾ ਕੁਝ ਵੀ ਪਸੰਦ ਕਰਦੇ ਹੋਵੋ, ਸਾਡੀਆਂ ਪਾਰਕਾਂ 'ਚ ਕਈ ਸਾਰੀਆਂ ਐਕਟਿਵਿਟੀਆਂ ਮੌਜ਼ੂਦ ਹਨ। ਕਈ ਪਾਰਕਾਂ ਸਾਲ ਭਰ ਗਾਈਡ ਸਹਿਤ ਸੈਰ ਕਰਾਉਣ ਤੋਂ ਲੈ ਕੇ ਐਂਮਪੀਥੀਏਟਰ ਸ਼ੋਆਂ ਤੱਕ ਵਿਸ਼ੇਸ਼ ਈਵੈਂਟਸ ਆਯੋਜਤ ਕਰਦੀਆਂ ਹਨ।
ਵੇਖਣ ਜਾਣ ਅਤੇ ਪਾਰਕ ਲੱਭਣ ਲਈ ਸਾਡੇ Find a Park ਟੂਲ ਦੀ ਵਰਤੋਂ ਕਰੋ। ਜਿਹੜੀਆਂ ਐਕਟਿਵਿਟੀਆਂ ਕਰਨੀਆਂ ਚਾਹੋ, ਜਿਹੜੀਆਂ ਸਹੂਲਤਾਂ ਦੀ ਤੁਹਾਨੂੰ ਲੋੜ ਹੈ ਜਾਂ ਨਕਸ਼ੇ ਦੀ ਲੁਕੇਸ਼ਨ ਅਨੁਸਾਰ ਸਰਚ ਕਰੋ। ਤੁਹਾਡੇ ਟਰਿੱਪ ਦੀ ਯੋਜਨਾਂ ਬਣਾਉਣ 'ਚ ਮਦਦ ਦੇਣ ਵਾਸਤੇ ਕਈ ਪਾਰਕਾਂ ਪਾਸ ਡਾਊਨਲੋਡ ਕਰਨ ਯੋਗ ਨਕਸ਼ੇ ਅਤੇ ਗਾਈਡਾਂ ਹਨ ।
ਆਪਣੇ ਅਗਲੇ ਟਰਿੱਪ ਲਈ ਪਰੇਰਨਾਂ ਦੀ ਭਾਲ 'ਚ ਹੋ? ਸੂਬੇ ਭਰ 'ਚ ਜ਼ਰੂਰ ਵੇਖਣ/ਕਰਨ ਵਾਲੇ ਅਨੁਭਵਾਂ ਲਈ Road Trips ਚੈੱਕ ਕਰੋ।

ਕੈਨਾਨਾਸਕਿਸ ਕੰਟਰੀ ਅਤੇ ਬੋਅ ਵੈਲੀ 'ਚ ਸੂਬਾਈ ਪਾਰਕਾਂ, ਪਬਲਿਕ ਲੈਂਡ ਸਾਈਟਾਂ 'ਤੇ ਪਾਰਕ ਕੀਤੀਆਂ ਗੱਡੀਆਂ ਲਈ ਕੈਨਾਨਾਸਕਿਸ ਕੰਜ਼ਰਵੇਸ਼ਨ ਪਾਸ ਦੀ ਜ਼ਰੂਰਤ ਹੈ। ਇਹ ਪਾਸ ਕੈਨਾਨਾਸਕਿਸ ਵਿਜ਼ਟਰ ਸੈਂਟਰਾਂ (ਬੈਰੀਅਰ, ਐੱਲਬੋਅ, ਪੀਟਰ ਲੋਹੀਡ ਅਤੇ ਵਿਲੀਅਮ ਵਾਟਸਨ ਲੌਜ) ਅਤੇ ਕੈਨਮੋਰ ਨੌਰਡਿਕ ਸੈਂਟਰ ਡੇਅ ਲੌਜ ਤੋਂ ਖੁਦ ਹਾਜ਼ਰ ਹੋ ਵੀ ਖਰੀਦੇ ਜਾ ਸਕਦੇ ਹਨ।
ਜੇਕਰ ਐਲਬਰਟਾ ਪਾਰਕਸ 'ਤੇ ਜਾਣ ਸਬੰਧੀ ਅਜੇ ਵੀ ਤੁਹਾਨੂੰ ਹੋਰ ਜਾਣਕਾਰੀ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ CONTACT US ਸਾਡੇ ਨਾਲ ਸੰਪਰਕ ਕਰੋ।